ਮਾਤ ਭਾਸ਼ਾ ਦੀ ਮਹੱਤਤਾ

ਕਿਸੇ ਵੀ ਇਲਾਕੇ ਦੇ ਲੋਕ ਜਿਹੜੀ ਬੋਲੀ ਨੂੰ ਬੋਲਦੇ ਹਨ ਉਸ , ਨੂੰ ਉਸ ਇਲਾਕੇ ਦੀ ਮਾਤ ਭਾਸ਼ਾ ਕਿਹਾ ਜਾਂਦਾ ਹੈ । ਇਹ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਬੱਚਾ ਆਪਣੀ ਮਾਂ ਤੋਂ ਦੁੱਧ ਨਾਲ ਪ੍ਰਾਪਤ ਕਰਦਾ ਹੈ । ਜੀਵਨ ਤੇ ਜਨਮ ਦੇਣ ਕਰਕੇ ਮਾਂ ਦੀ ਮਹਾਨਤਾ ਸਮਾਜਕ ਖੇਤਰ ਵਿੱਚ ਵੱਡਮੁੱਲੀ ਮੰਨੀ ਜਾਂਦੀ ਹੈ ।

ਜਿਹੜੀ ਭਾਸ਼ਾ ਨੂੰ ਅਸੀ ਬਚਪਨ ਤੋਂ ਸਿੱਖਦੇ ਹਾਂ ਉਸ ਨਾਲ ਸਾਡਾ ਪੱਕਾ ਗੁੜਾ ਤੇ ਲੰਮਾ ਸੰਬੰਧ ਬਣ ਚੁੱਕਾ ਹੁੰਦਾ ਹੈ । ਆਪਣੇ ਜੀਵਨ ਵਿੱਚ ਸਿੱਖੀਆਂ ਦੂਜੀਆਂ ਬੋਲੀਆਂ ਉੱਤੇ ਸਾਡਾ ਉਨਾਂ ਕਾਬੂ ਨਹੀਂ ਹੋ ਸਕਦਾ ਜਿੰਨਾ ਕਿ ਜਨਮ ਤੋਂ ਸਿੱਖੀ ਮਾਂ ਬੋਲੀ ਉਪਰ ਹੁੰਦਾ ਹੈ । ਜਿਸ ਭਾਸ਼ਾ ਦਾ ਸਾਡੇ ਨਾਲ ਮੁੱਢ ਤੋਂ ਸੰਬੰਧ ਹੁੰਦਾ ਹੈ ਉਹ ਦੇ ਸ਼ਬਦਾਂ ਤੇ ਮੁਹਾਵਰਿਆਂ ਨੂੰ ਅਸੀ ਵੱਧ ਤੋਂ ਵੱਧ ਜਾਣਦੇ ਹਾਂ। ਅਸੀਂ ਸਿਰਫ਼ ਮਾਤਾ ਭਾਸ਼ਾ ਵਿਚ ਹੀ ਸ਼ਬਦਾਂ ਤੇ ਮੁਹਾਵਰਿਆਂ ਨੂੰ ਆਪਣੇ ਭਾਵਾਂ ਤੇ ਵਿਚਾਰਾਂ ਅਨੁਸਾਰ ਵਰਤ ਸਕਦੇ ਹਾਂ ।

ਮਨੁੱਖ ਨੂੰ ਆਪਣੀ ਬੋਲੀ ਸਿੱਖਣ ਲਈ ਦੂਜੀ ਬੋਲੀਆਂ ਨੂੰ ਸਿੱਖਣ ਵਾਂਗ ਵਧੇਰੇ ਮੱਥਾ ਮਾਰੀ ਨਹੀਂ ਕਰਨੀ ਪੈਂਦੀ । ਮਾਤ ਭਾਸ਼ਾ ਤਾਂ ਸਹਿਜਸੁਭਾਅ ਹੀ ਆ ਜਾਂਦੀ ਹੈ ਤੇ ਦਿਲੀ ਭਾਵਾਂ ਤੇ ਅੰਦਰਲੇ ਵਿਚਾਰਾਂ ਦਾ ਪ੍ਰਕਾਸ਼ ਮਾਤ ਭਾਸ਼ਾ ਤੋਂ ਬਗੈਰ ਹੋਰ ਕਿਸੇ ਬੋਲੀ ਵਿੱਚ ਠੀਕ ਤਰ੍ਹਾਂ ਹੋ ਹੀ ਨਹੀਂ ਸਕਦਾ ।

ਕਿਸੇ ਵੀ ਦੇਸ਼ ਦੀ ਮਾਤ ਭਾਸ਼ਾ ਉਥੋਂ ਦੇ ਰਹਿਣ ਵਾਲਿਆਂ ਵਿਚ ਦੇਸ ਪਿਆਰ ਉਤਪੰਨ ਕਰਦੀ ਹੈ । ਇਸ ਤੋਂ ਉਲਟ ਦੂਜੀ ਭਾਸ਼ਾ ਨੂੰ ਅਪਣਾਉਣ ਵਾਲੇ ਦੇਸ ਤੋਂ ਹੀ ਬਿਗਾਨੇ ਹੋ ਜਾਂਦੇ ਹਨ । ਉਹ ਆਪਣੇ ਦੇਸ਼ ਦੇ ਪਿਆਰ ਤੋਂ ਵਾਂਝੇ ਰਹਿੰਦੇ ਹਨ । ਜਿਹੜਾ ਮਨੁੱਖ ਦੁਜੇ, ਦੇਸ ਦੀ ਬੋਲੀ ਨੂੰ ਅਪਨਾ ਲੈਂਦਾ ਹੈ, ਉਹ ਗੁਲਾਮੀ ਦੀਆਂ ਬੇੜੀਆਂ ਵਿੱਚ ਤਾਂ ਪੱਕੇ ਤੌਰ ਉੱਤੇ ਜਕੜਿਆ ਜਾਂਦਾ ਹੈ । ਇਹੋ ਜਿਹੇ ਮਨੁੱਖਾਂ ਦੇਸ਼ ਪਿਆਰ ਦੀ ਭਾਵਨਾ ਭਰਨ ਲਈ ਮਾਤ ਭਾਸ਼ਾ ਦਾ ਹੀ ਸਹਾਰਾ ਲਿਆ ਜਾਂਦਾ ਹੈ ।

ਵੇਖਣ ਵਿੱਚ ਆਉਂਦਾ ਹੈ ਕਿ ਵਿਦੇਸ਼ੀ ਭਾਸ਼ਾ ਨਾ ਸਿਰਫ਼ ਸਭਿਆਚਾਰ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ ਬਲਕਿ ਦੇਸ਼ ਵਾਸੀਆਂ ਨੂੰ ਵੰਡ ਕੇ ਰੱਖ ਦਿੰਦੀ ਹੈ । ਆਪਣੀ ਮਾਤ ਭਾਸ਼ਾ ਵਿੱਚ ਹੀ ਬੋਲਣ, ਲਿਖਣ ਤੇ ਸੋਚਣ ਨਾਲ ਹੀ ਦਿਮਾਗ ਦਾ ਵਿਕਾਸ ਹੋ ਸਕਦਾ ਹੈ । ਸ਼ੈਕਸਪੀਅਰ, ਰਾਬਿੰਦਰਨਾਥ ਟੈਗੋਰ ਇਸ ਕਰਕੇ ਮਹਾਨ ਲੇਖਕ ਦੇ ਤੌਰ ਤੇ ਪਛਾਣੇ ਜਾਂਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਮਾਤ ਭਾਸ਼ਾ ਨੂੰ ਲਿਖਣ ਵਿੱਚ ਅਪਣਾਇਆ | ਰਾਬਿੰਦਰ ਨਾਥ ਟੈਗੋਰ ਨੂੰ ਤਾਂ ਨੋਬਲ ਪੁਰਸਕਾਰ ਦੇ ਕੇ ਵੀ ਸਨਮਾਨਿਆ ਗਿਆ ਸੀ । ਮਾਤ ਭਾਸ਼ਾ ਦੁਆਰਾ ਹੀ ਬੱਚਾ ਦਿਨ ਦੌਗੁਣੀ ਤੇਜੀ ਨਾਲ ਸਿੱਖਿਆ ਗ੍ਰਹਿਣ ਕਰਦਾ ਹੈ । ਉਸ ਦੇ ਦਿਮਾਗ ਤੇ ਵਾਧੂ ਭਾਰ ਨਹੀਂ ਪੈਂਦਾ ।

ਇਸ ਲਈ ਕਿਸੇ ਵੀ ਸੱਚੇ ਦੇਸ ਭਗਤਾਂ ਨੂੰ ਜਿਹੜਾ ਕਿ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਉਸ ਨੂੰ ਮਾਤ ਭਾਸ਼ਾ ਤੋਂ ਮੂੰਹ ਨਹੀਂ ਚੁਰਾਉਣਾ ਚਾਹੀਦਾ ਬਲਕਿ ਖਿੜੇ ਮੱਥੇ ਆਪਣੇ ਗਲ ਨਾਲ ਲਾਉਣਾ ਚਾਹੀਦਾ ਹੈ ।

Leave a Comment

Your email address will not be published. Required fields are marked *

Scroll to Top