ਮਹਾਤਮਾ ਗਾਂਧੀ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਂ ਤੋਂ ਭਾਰਤ ਦਾ ਬੱਚਾ-ਬੱਚਾ ਜਾਣੂ ਹੈ । ਆਪ ਨੂੰ ਸਭ ਭਾਰਤੀ ਬਾਪੂ’ ਆਖ ਕੇ ਪੁਕਾਰਦੇ ਹਨ । ਆਪ ਨੇ ਆਪਣੇ ਜੀਵਨ ਦਾ . ਵਿਧਰੇ ਭਾਗ ਭਾਰਤ ਦੀ ਆਜ਼ਾਦੀ ਦੇ ਲੇਖੇ ਲਗਾ ਦਿੱਤਾ । ਭਾਰਤ ਦੀ ਆਜ਼ਾਦੀ ਦਾ ਸਿਹਰਾ ਆਪ ਦੇ ਸਿਰ ਤੇ ਹੀ ਹੈ । ਆਪ ਅਹੰਸਾ, ਸ਼ਾਂਤੀ ਤੇ ਸਾਂਝੀਵਾਲਤਾ , ਦੇ ਪੁਜਾਰੀ ਸਨ ।

ਆਪ ਦਾ ਜਨਮ 2 ਅਕਤੂਬਰ , 1869 ਨੂੰ ਗੁਜਰਾਤ (ਕਾਠੀਆਵਾੜੇ) ਦੀ ਭਾਗਾਂ-ਭਰੀ ਨਿੱਕੀ ਜਿਹੀ ਰਿਆਸਤ : ਪਰਬੰਦਰ ਵਿਖੇ ਹੋਇਆ | ਆਪ ਦੇ ਪਿਤਾ ਰਾਜਕੋਟ ਰਿਆਸਤ ਦੇ ਦੀਵਾਨ ਸਨ | ਆਪ ਨੇ ਮੁੱਢਲੀ ਵਿੱਦਿਆਂ ਰਾਜਕਟ ਤੋਂ ਲਈ । ਆਪ ਨੇ 1887 ਈ: ਵਿਚ ਦਸਵੀਂ ਦੀ ਪlfਖਿਆ ਪਾਸ ਕੀਤੀ। ਬੀ. ਏ . ਦੀ ਡਿਗਰੀ ਆਪ ਨੇ ਸ਼ਾਮਲ ਦਾਸ ਕਾਲਜ ਵਿਚ ਪ੍ਰਾਪਤ ਕੀਤੀ ਸਚ ਨਾਲ ਆ ਨੂੰ ਸ਼ੁਰੂ ਤੋਂ ਪਿਆਰ ਸੀ। ਇਸੇ ਲਈ ਉਹਨਾਂ ਨੇ ਸਕੂਲ ਵਿਚ ਅਧਿਆਪਕ ਦੇ ਇਸ਼ਾਰੇ ਨਾਲ ਆਖਣ ਤੋਂ ਵੀ ਦੂਜੇ ਮੁੰਡੇ ਦੀ ਨਕਲ ਨਹੀਂ ਮਾਰ ਸੀ। ਉਹ ਹੈਰਾਨ ਸਨ ਕਿ ਅਧਿਆਪਕ ਤਾਂ ਨਕਲ ਰੋਕਣ ਲਈ ਹੁੰਦੇ ਹਨ, ਨਕਲ ਕਰਵਾਉਣ ਲਈ ਨਹੀਂ। ਆਪ ਨੇ ਇਕ ਵਾਰੀ ਹਰੀਸ਼ ਚੰਦਰ ਦਾ ਨਾਟਕ ਦੇਖਿਆ। ਉਸ ਦਾ ਵੀ ਆਪ ਤੋਂ ਬਹੁਤ ਅਮਰ ਹੋਇਆ ਤੇ ਆਪ ਨੇ 1ਰੀ ਉਮਰ ਦੁਖ ਹਾਰ ਕੇ ਵੀ ਸੱਚ ਬੋਲਣ ਦਾ ਪ੍ਰਣ ਨਿਭਾਇਆ।

ਗਾਂਧੀ ਜੀ ਇੰਗਲੈਂਡ ਵਿਚ ਵਕਾਲਤ ਪਾਸ ਕਰਨ ਲਈ ਚਲੇ ਗਏ । ਵਲਾਇਤ ਜਾਣ ਤੋਂ ਪਹਿਲਾਂ ਆਸ ਦੀ ਮਾਤਾ ਨੇ ਆਪ ਪਾਸੋਂ ਸੱਚ ਬੋਲਣ, ਸ਼ਰਾਬ ਤੇ ਮਾਸ ਨਾ ਖਾਣ ਤੇ ਪਰਾਈ ਇਸਤਰੀ ਤੋਂ ਦੂਰ ਰਹਿਣ ਦਾ ਪ੍ਰਣ ਲਏ। ਆਪ ਨੇ । ਸਾਰੀ ਉਮਰ ਇਹਨਾਂ ਪ੍ਰਣਾਂ ਨੂੰ ਨਿਭਾਉਣ ਦਾ ਯਤਨ ਕੀਤਾ | ਬੈਰਿਸਟਰੀ ਆਪ ਨੇ , ਪਾਸ ਕਰ ਲਈ ਅਤੇ ਭਾਰਤ ਆ ਗਏ । ਪਹਿਲਾਂ ਤਾਂ ਆਪ ਦੀ ਬਹੁਤੀ ਵਕਾਲਤ ਨਾ ਚਲੀ ਪਰ ਪਿਛੋਂ ਆਪ ਦਾ ਸੁਹਣਾ ਕੰਮ ਚਲ ਪਿਆ ਸੀ।

1893 ਈ: ਵਿਚ ਆਪ ਨੂੰ ਇਕ ਮੁਕੱਦਮੇ ਦੀ ਪੈਰਵੀ ਕਰਨ ਲਈ ਦੱਖਣੀ ਅਫ਼ਰੀਕਾ ਵਿਚ ਜਾਣਾ ਪਿਆ। ਉਥੇ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਬਰਾਂ ਸਲੂਕ ਕੀਤਾ ਜਾਂਦਾ ਹੈ । ਆਪ ਨੇ ਭਾਰਤੀਆਂ ਨੂੰ ਜੱਥੇ ਬੰਦ ਕੀਤਾ। ਉਹਨਾਂ ਵਿਚ ਸੰਗਠਨ ਤੇ ਏਕਤਾ ਭਰ ਕੇ ਸ਼ਾਂਤਮਈ ਸਕੂਆਗਹਿ ਸ਼ੁਰੂ ਕੀਤਾ ਤੇ ਆਪ ਨੂੰ ਸਫਲਤਾ ਪ੍ਰਾਪਤ ਹੋਈ ।

1916 ਈ: ਵਿਚ ਮਹਾਤਮਾ ਗਾਂਧੀ ਭਾਰਤ ਵਾਪਸ ਆ ਗਏ । ਇਥੇ ਅੰਗਰੇਜ਼ਾਂ ਨੇ ਭਾਰਤੀਆਂ ਉੱਤੇ ਜੁਲਮ ਤੇ ਜਬਰ ਢਾਏ ਹੋਏ ਸਨ। ਭਾਰਤੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਿਚ ਲੱਗੇ ਹੋਏ ਸਨ । ਵਿਦੇਸ਼ੀ ਸਰਕਾਰ ਦੇਸ਼ ਭਗਤਾਂ ਉੱਤੇ ਅਤਿਆਚਾਰ ਤੇ ਸੋਖਤੀਆਂ ਕਰ ਰਹੀ ਸੀ । ਗਾਂਧੀ ਜੀ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਕੁੱਦ ਪਏ । ਅੰਗਰੇਜ਼ਾਂ ਨੇ ਪਹਿਲੀ ਵੱਡੀ ਲੜਾਈ ਪਿਛੋਂ ਭਾਰਤ ਨੂੰ ਆਜ਼ਾਦੀ ਦੇਣ ਦਾ ਵਚਨ ਦਿੱਤਾ ਸੀ ਪਰ ਲੜਾਈ ਖਤਮ ਹੋਣ ਤੇ ਉਹਨਾਂ ਨੇ ਆਜ਼ਾਦੀ ਦੀ ਥਾਂ ਰੋਲਟ ਐਕਟ ਪਾਸ ਕਰ ਦਿੱਤਾ ਜਿਸ ਰਾਹੀਂ ਭਾਰਤੀਆਂ ਦੀ ਆਵਾਜ਼ ਉੱਤੇ ਬਹੁਤ ਸਾਰੀਆਂ ਹੋਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।

1919 ਈ: ਵਿਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲਿਆਂ ਵਾਲੇ ਬਾਗ ਵਿਚ ਹੋਏ ਹੱਤਿਆ ਕਾਂਡ ਵਿੱਚ ਕੋਈ ਪੰਜ ਸੌ ਭਾਰਤੀ ਅੰਗਰੇਜ਼ੀ ਗੋਲੀਆਂ ਦਾ ਨਿਸ਼ਾਨਾ ਬਣ ਗਏ । ਇਸ ਕਾਂਡ ਨਾਲ ਗਾਂਧੀ ਜੀ ਬਹੁਤ ਦੁਖੀ ਹੋਏ । ਉਨਾਂ ਨੇ ਅੰਗਰੇਜ਼ ਸਰਕਾਰ ਨਾਲ ਸਿੱਧੀ ਟੱਕਰ ਲਈ ਤੇ ਨਾ ਮਿਲਵਰਤਨ ਅੰਦੋਲਨੇ ਸ਼ੁਰੂ ਕਰ ਦਿੱਤਾ । ਇਸ ਲਹਿਰ ਦੇ ਕਾਰਣ ਆਪ ਨੂੰ ਜੇਲ ਭੇਜ ਦਿੱਤਾ ਗਿਆ।

ਅੰਗਰੇਜ਼ੀ ਸਰਕਾਰ ਨੂੰ ਭਾਵੇਂ ਪਤਾ ਲੱਗ ਗਿਆ ਸੀ ਕਿ ਭਾਰਤ ਵਿਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਕਾਫੀ ਸ਼ਕਤੀਸ਼ਾਲੀ ਬਣ ਗਈ ਹੈ, ਪਰ ਫਿਰ ਵੀ ਉਹ ਅਜੇ ਭਾਰਤ ਨੂੰ ਆਪਣੇ ਪੰਜੇ ਵਿੱਚ ਛੱਡਣਾ ਨਹੀਂ ਸੀ ਚਾਹੁੰਦੇ ਇਸ ਲਈ ਅੰਗਰੇਜ਼ਾਂ ਨੇ ਵੰਡੋ ਤੇ ਰਾਜ ਕਰੋ’ ਦੇ ਸਿਧਾਂਤ ਨੂੰ ਲਾਗੂ ਕਰ ਕੇ ਮੁਸਲਮ ਲੀਗ ਨੂੰ ਉਤਸ਼ਾਹ ਦਿੱਤਾ। ਗਾਂਧੀ ਜੀ ਸ਼ਾਂਤੀ ਦੇ ਅਵਤਾਰ ਸਨ । ਉਹ ਸਾਂਝੀਵਾਲਤਾ ਦੇ ਪੁਜਾਰ ਸਨ। ਤਿੰਨ ਗੋਲਮੇਜ਼ ਕਾਨਫਰੰਸਾਂ ਹੋਈਆਂ ਪਰ ਕੋਈ ਨਤੀਜਾ ਨਾ ਨਿਕਲਿਆ।

ਗਾਂਧੀ ਜੀ ਦੀ ਮਿਹਰਬਾਨੀ ਨਾਲ ਲੋਕਾਂ ਵਿਚ ਜਾਗ੍ਰਿਤੀ ਆ ਗਈ । ਉਹਨਾਂ ਨੇ ਆਪਣੇ ਹੱਕਾਂ ਦੀ ਮੰਗ ਤੇਜ਼ ਕਰ ਦਿੱਤੀ । 1920 ਈ: ਤੋਂ ਆਜ਼ਾਦੀ ਮਿਲਣ ਤਾਈ ਆਪ ਨੂੰ ਕਈ ਵਾਰੀ ਜੇਲ ਯਾਤਰਾ ਕਰਨੀ ਪਈ। ਆਪ ਨੇ ਕਈ ਪ੍ਰਵਾਹ ਨਾ ਕੀਤੀ ਤੇ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਾਂਤਮਈ ਢੰਗ ਨਾ ਛੱਡਿਆ । ਆਪ ਦੀਆਂ ਘਾਲਣਾ ਦਾ ਨਤੀਜਾ ਇਹ ਹੋਇਆ ਕਿ 15 ਅਗਸਤ, 1947 ਈ: ਨੂੰ ਭਾਰਤ ਨੂੰ ਆਜ਼ਾਦੀ ਮਿਲ ਗਈ।

ਆਪ ਨੇ ਆਜ਼ਾਦੀ ਤਾਂ ਪਾਪਤ ਕਰ ਲਈ ਪਰ ਆਜ਼ਾਦੀ ਨੂੰ ਵੱਧਦਾ ਫੁਲਦਾ ਨਾ ਦੇਖ ਸਕੇ ਕਿਉਂਕਿ 30 ਜਨਵਰੀ 1948 ਈ: ਨੂੰ ਆਪ ਨੂੰ ਤੇ ਆਰੇ ਨੱਥ ਰਾਮ ਗਾਡਸੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ । ਆਪ ਦੀ ਮੌਤ ਦੀ ਖ਼ਬਰ ਨੇ ਭਾਰਤ ਨੂੰ ਹੀ ਨਹੀਂ ਦੁਨੀਆਂ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਇਕ ਪਨ ਇਨਸਾਨ, ਇਕ ਸੁਲਝਿਆ ਹੋਇਆ ਰਾਜਨੀਤੀਵਾਨ ਤੇ ਸ਼ਾਂਤੀ ਦਾ ਅਵਤਾਰ ਤੇ ਚਲ ਵਸਿਆ ਜਿਸ ਦੀ ਮੌਤ ਨਾਲ ਇਕ ਯੁੱਗ ਖਤਮ ਹੋ ਜਾਂਦਾ ਹੈ । ਆਪ ਦੇ ਬਾਰੇ ਕਿਸੇ ਕਵੀ ਨੇ ਠੀਕ ਹੀ ਕਿਹਾ ਹੈ-

ਲੋਕ ਕਹਿੰਦੇ ਹਨ ਬਦਲਦਾ ਹੈ ਜ਼ਮਾਨਾ ਅਕਸਰ,

ਮਰਦ ਉਹ ਹੈ ਜੋ ਬਦਲ ਦਿੰਦੇ ਹਨ ਜ਼ਮਾਨੇ ਨੂੰ।

Leave a Comment

Your email address will not be published. Required fields are marked *

Scroll to Top