103, ਗਾਂਧੀ ਨਗਰ,
ਦਿੱਲੀ ।
ਮਿੱਤੀ…..
ਪਿਆਰੇ ਮਿੱਤਰ ਸੁਰਿੰਦਰ ਸਿੰਘ,
ਸਤਿ ਸ੍ਰੀ ਅਕਾਲ
ਮੈਂ ਇੱਥੇ ਰਾਜੀ ਖੁਸੀ ਹਾਂ | ਆਸ ਕਰਦਾ ਹਾਂ ਕਿ ਤੁਸੀਂ ਵੀ ਰਾਜੀ ਖੁਸ਼ੀ ਹੋਵੇਗੇ | ਅੱਗੇ ਸਮਾਚਾਰ ਇਹ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਨਵੀਂ ਦਿੱਲੀ ਵਿਚ ਆਪਣਾ ਨਵਾਂ ਮਕਾਨ ਖ਼ਰੀਦ ਲਿਆ।
ਇਹ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਹੁਣ ਤੁਹਾਡਾ ਵੀ ਆਪਣਾ ਮਕਾਨ ਦਿੱਲੀ ਸ਼ਹਿਰ ਵਿਚ ਹੋ ਗਿਆ ਹੈ | ਅੱਜਕਲ ਦਿੱਲੀ ਵਰਗੇ ਸ਼ਹਿਰ ਵਿਚ ਆਪਣਾ ਮਕਾਨ ਹੋਣਾ ਖੁਸ਼ ਕਿਸਮਤੀ ਦੀ ਗੱਲ ਹੈ । ਆਪ ਜੀ ਨੇ ਮੇਰਾ ਪੱਤਰ ਮਿਲਦੇ ਹੀ ਨਵੇਂ ਮਕਾਨ ਦਾ ਐਡਰਸ ਤੇ ਉਸ ਦੀ ਬਣਤਰ ਬਾਰੇ ਲਿਖ ਕੇ ਜ਼ਰੂਰ ਭੇਜਣਾ ।
ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸਤ ਸ੍ਰੀ ਅਕਾਲ ।
ਤੁਹਾਡਾ ਮਿੱਤਰ
ਕੁਲਦੀਪ ਸਿੰਘ