ਉਪ੍ਰੋਕਤ ਮਹਾਂ ਵਾਕ ਵਿਚ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਿਠਾਸ ਤੇ ਨਿਮਰਤਾ ਹੀ ਸਾਰੇ ਗੁਣਾਂ ਤੇ ਚੰਗਿਆਈਆਂ ਦਾ ਨਿਚੋੜ ਹੈ। ਹਰੇਕ ਮਨੁੱਖ ਦੀ ਜ਼ਬਾਨ ਵਿਚ ਮਿਠਾਸ ਹੋਣੀ ਚਾਹੀਦੀ ਹੈ। ਇਸ ਤੁਕ ਦੇ ਭਾਵ ਨੂੰ ਗੁਰੂ ਜੀ ਨੇ ਇਸ ਦੇ ਨਾਲ ਕਹੀਆਂ ਹੋਰਨਾਂ ਤੁਕਾਂ ਵਿਚ ਸਪੱਸ਼ਟ ਕੀਤਾ ਹੈ। ਗੁਰੂ ਜੀ ਫਰਮਾਉਂਦੇ ਹਨ-
ਨਾਨਕ ਫਿੱਕਾ ਬੋਲੀਐ, ਤਨ ਮਨੁ ਫਿੱਕਾ ਹੋਇ ॥
ਅਸੀਂ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਮਿੱਠਾ ਬੋਲਣ ਵਾਲਾ ਤੇ ਨਿਮਰਤਾ ਵਾਲਾ ਜੀਵਨ ਵਿਚ ਕਿਸੇ ਵੀ ਥਾਂ ਤੇ ਧੋਖਾ ਹੀਂ ਖਾਂਦਾ। ਜਦੋਂ ਕੋਈ ਬਹੁਤ ਗੁੱਸੇ ਨਾਲ ਭਰਿਆ ਪੀਤਾ ਵਿਅਕਤੀ ਆ ਰਿਹਾ ਹੋਵੇ, ਤਾਂ ਉਸ ਦਾ ਵਿਰੋਧੀ . ਅੱਗੋਂ ਸਖਤ ਦੀ ਥਾਂ ਨਰਮ ਹੋ ਜਾਵੇ, ਤਾਂ ਉਸ ਦਾ ਵੀ ਗੁੱਸਾ ਉਤਾਰ ਦਿੰਦਾ ਹੈ।
ਭਾਈ ਗੁਰਦਾਸ ਜੀ ਨੇ ਇਕ ਵਾਰ ਵਿਚ ਅੱਗ-ਪਾਣੀ ਦਾ ਮੁਕਾਬਲਾ ਕਰਦੇ ਦੱਸਿਆ ਹੈ ਕਿ ਅੱਗ ਦੀਆਂ ਲਾਟਾਂ ਵਿਚ ਨਿਮਰਤਾ ਨਹੀਂ, ਇਸ ਲਈ ਹੀ ਉਹ ਉਤਾਂਹ ਨੂੰ ਉਠਦੀਆਂ ਹਨ। ਇਸ ਦੇ ਟਾਕਰੇ ਵਿਚ ਪਾਣੀ ਸਦਾ ਨੀਵੇਂ ਪਾਸੇ ਵਲ ਹੀ ਚਲਦਾ ਹੈ ਅਤੇ ਨਾਲ ਹੀ ਪਾਣੀ ਅੱਗ ਵਾਂਗ ਗਰਮ ਨਹੀਂ, ਸਗੋਂ ਠੰਡਾ ਵੀ ਹੁੰਦਾ ਹੈ। ਮਨੁੱਖ ਭਾਵੇਂ ਕਿੰਨਾ ਵੀ ਵਿਦਵਾਨ ਕਿਉਂ ਨਾ ਹੋਵੇ, ਜੇ ਉਸ ਵਿਚ ਮਿਠਾਸ ਨਹੀਂ ਹੈ, ਤਾਂ ਉਸ ਦੀ ਸਾਰੀ ਵਿਦਵਤਾ ਵਿਅਰਥ ਹੈ, ਇਸੇ ਤਰਾਂ ਦੀਆਂ ਕਈ ਉਦਾਹਰਣਾਂ ਸਾਨੂੰ ਆਮ ਜੀਵਨ ਵਿਚੋਂ ਮਿਲ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਆਸਾ ਦੀ ਵਾਰ ਵਿਚ ਨਿਮਰਤਾ ਦੇ ਬਹੁਤ ਸਾਰੇ ਗੁਣ ਸਾਡੇ ਸਾਹਮਣੇ ਪੇਸ਼ ਕੀਤੇ ਹਨ, ਜਿਵੇਂ-
‘ਧਰ ਤਰਜ਼ ਤੋਲੀਐ, ਨਿਵੈ ਸੁ ਗਉਰਾ ਹੋਇ`।
ਅਸਲ ਵਿਚ ਨਿਮਰਤਾ ਤੇ ਮਿੱਠਤ ਦਾ ਗੁਣ ਪੂਰੀ ਤਰ੍ਹਾਂ ਮਹਾਂਪੁਰਖਾਂ ਵਿਚ ਹੀ ਹੁੰਦਾ ਹੈ, ਕਿਉਕਿ ਇਸ ਗੁਣ ਨੂੰ ਪ੍ਰਾਪਤ ਕਰਨ ਲਈ ਹਉਮੈ ਨੂੰ ਮਾਰਨਾ ਬਹੁਤ ਜ਼ਰੂਰੀ ਹੈ। ਹਉਮੈਂ ਹੀ ਨਿਮਰਤਾ ਤੇ ਮਿੱਠੜ ਦੇ ਰਸਤੇ ਵਿਚ ਰੁਕਾਵਟ ਹੈ। ਇਹੋ ਹੀ ਦੀਰਘ ਰੋਗ ਹੈ। ਇਸ ਰੋਗ ਤੋਂ ਮੁਕਤ ਲੱਕ ਮਹਾਪੁਰਸ਼ ਹੁੰਦੇ ਹਨ। ਉਹ ਨਿਮਾਣੇ, ਨਿਮਰ ਤੇ ਮਿੱਠੇ ਸੁਭਾਅ ਦੇ ਮਾਲਕ ਹੁੰਦੇ ਹਨ।
ਸਾਡੇ ਇਤਿਹਾਸ ਅਤੇ ਮਿਥਿਆਸ ਵਿਚ ਕਈ ਕਥਾ-ਕਹਾਣੀਆਂ ਇਹਨਾਂ ਗੁਣਾਂ ਦੀ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ। ਗੁਰੂ ਅਮਰਦਾਸ ਜੀ ਬਹੁਤ fਬਰਧ ਸਨ । ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ ਉਹਨਾਂ ਦੇ ਲੱਤ ਮਾਰੀ ਤਾਂ ਗੁਰੂ ਜੀ ਉਸ ਦਾ ਪੈਰ ਘੱਟਣ ਲਗ ਪਏ ਅਤੇ ਆਖਣ ਲੱਗੇ, “ਤੇਰੇ ਕੋਮਲ ਪੈਰਾਂ ਨੂੰ ਸੱਟ ਤਾਂ ਨਹੀਂ ਲੱਗੀ ? ”ਦੇਖੋ, ਕਿੰਨੀ ਨਿਮਰਤਾ ਹੈ।
ਹਜ਼ਰਤ ਮੁਹੰਮਦ ਸਾਹਿਬ ਹਮੇਸ਼ਾਂ, ਦੂਜਿਆਂ ਨੂੰ ‘ਸਲਾਮ ਅਲੇਕਮ’ ਆਖਣ ਵਿਚ ਪਹਿਲ ਕਰਦੇ ਸਨ। ਗੁਰੂ ਸਾਹਿਬਾਂ ਦੁਆਰਾ ਪ੍ਰਚਲਤ ਲੰਗਰ ਦੀ ਪ੍ਰਥਾ ਹੋਰ ਗੱਲਾਂ ਤੋਂ ਬਿਨਾਂ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਹਰ ਸਿੱਖ ਵੱਡੇ ਛੋਟੇ, ਉਚ-ਨੀਚ ਦੇ ਭੇਦਭਾਵ ਨੂੰ ਭੁੱਲ ਕੇ ਪੰਗਤ ਵਿਚ ਰਹਿੰਦਾ ਹੈ। ਮਹਾਤਮਾ ਗਾਂਧੀ ਪਛੜੇ ਜਾ ਰਹੇ ਲੋਕਾਂ ਦੀਆਂ ਬਸਤੀਆਂ ਵਿਚ ਜਾ ਕੇ ਸਫਾਈ ਕਰਦੇ ਹੁੰਦੇ ਸਨ ।
ਅਖਾਣ ਹੈ “ਥੋਥਾ ਚਣਾ ਬਾਜੇ ਘਣਾ` ਜਾਂ “ਉਣਾ ਭਾਂਡਾ ਹੀ ਛਲਕਦਾ ਹੈ। ਢੋਲ ਦੀ ਆਵਾਜ਼ ਇਸ ਲਈ ਉੱਚ ਹੈ ਕਿ ਉਹ ਅੰਦਰੋਂ ਖੋਖਲਾ ਹੁੰਦਾ ਹੈ। ਫਲ ਨਾਲ ਲੱਦੀਆਂ ਟਾਹਣੀਆਂ ਹੀ ਨੀਵੀਆਂ ਹੁੰਦੀਆਂ ਹਨ। ਇਸ ਤਰਾਂ ਮਿਠਾਸ ਅਤੇ ਨਿਮਰਤਾ ਦੇ ਗੁਣ ਅਜਿਹੇ ਮਨੁੱਖ ਦੀ ਕਲਪਨਾ ਕਰਦੇ ਹਨ ਜਿਸ ਦੀ ਸ਼ਖਸੀਅਤ ਪਰੀ ਤਰਾਂ ਵਿਕਸਤ ਹੋਈ ਹੋਵੇ ਤੇ ਇਹ ਨਿਮਰਤਾ ਪ੍ਰਾਪਤ ਕਰਨ ਲਈ ਬਹੁਤ ਸਖਤ ਘਾਲਣਾ ਘਾਲਣੀ ਪੈਂਦੀ ਹੈ। ਇਸ ਨੂੰ ਪ੍ਰਾਪਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਹਰ ਮਾੜਾ-ਮੋਟਾ ਆਦਮੀ ਵੀ ਆਪਣੀ ਆਕੜ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਹਰੇਕ ਆਪਣੇ ਆਪ ਨੂੰ ਉੱਚਾ ਸਮਝ ਕੇ ਖੁਸ਼ ਹੁੰਦਾ ਹੈ। ਇਹ ਸਭ ਮਨੋ-ਕਿਰਿਆਵਾਂ ਹੀ ਹਨ।
ਸਾਨੂੰ ਹਰੇਕ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਸਦਾ ਖ਼ੁਦ ਨੂੰ ਚੁਗਲੀ-ਨਿੰਦਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਜੇ ਕੋਈ ਵੀ ਘਰ ਆ ਜਾਵੇ, ਤਾਂ ਉਸ ਨਾਲ ਪਿਆਰ ਭਰਿਆ ਵਰਤਾਉ ਕਰਨਾ ਚਾਹੀਦਾ ਹੈ। ਇਸ ਤਰਾਂ ਦੀ ਜ਼ਬਾਨ ਬੋਲੀ ਜਾਵੇ, ਜਿਸ ਵਿਚ ਮਿਠਾਸ ਹੋਵੇ । ਜੇਕਰ ਹਉਮੈ ਨੂੰ ਮਾਰ ਕੇ ਮਨ ਨੂੰ ਨਿਰਮਾਣ ਕਰਨ ਦਾ ਜਤਨ ਕੀਤਾ ਜਾਵੇ ਤਾਂ ਜ਼ਬਾਨ ਮਿੱਠੇ ਸ਼ਬਦ ਹੀ ਬੱਲੇਗੀ । ਬੜੱਤਣ ਜਾਂ ਕਾਰ, ਸਵੈ-ਮਾਨ ਤੇ ਈਰਖਾ ਵਿਚੋਂ ਪੈਦਾ ਹੁੰਦਾ ਹੈ। ਨਿਰਮਾਣਤਾ ਤੇ ਪਿਆਰ ਵਿਚੋਂ ਕੁੜੱਤਣ ਨਹੀਂ, ਸਗੋਂ ਮਿਠਾਸ ਪੈਦਾ ਹੁੰਦੀ ਹੈ। ਇਸ ਲਈ ਸਾਨੂੰ ਮਿਠਾਸ ਦਾ ਗੁਣ ਧਾਰਨ ਕਰਨ ਲਈ ਨਿਰਮਾਣਤਾ ਤੇ ਪਿਆਰ ਦੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਗੁਣਾਂ ਅਤੇ ਚੰਗਿਆਈ ਦਾ ਤੱਤ ਹੈ। ਅਜਿਹੇ ਆਦਮੀ ਨੂੰ ਹਰ ਥਾਂ ਇੱਜਤ ਮਾਣ ਤੇ ਸਤਿਕਾਰ ਮਿਲਦਾ ਹੈ। ਫਿਰ ਕੇਵਲ, ਇਹ ਦੋ ਗੁਣ ਹੀ ਨਹੀਂ ਸਗੋਂ ਦੂਜੇ ਚਰਗੇ ਆਚਰਣਿਕ ਗੁਣ ਵੀ ਸਾਡੇ ਵਿਚ ਸਮਾ ਜਾਣਗੇ ।