ਹਰ ਦੇਸ਼ ਨੂੰ ਉੱਨਤੀ ਕਰਨ ਲਈ ਅਤੇ ਆਪਣੇ ਕਾਰੋਬਾਰ ਚਲਾਉਣ ਲਈ , ਮਨੁੱਖੀ ਸ਼ਕਤੀ ਦੀ ਲੋੜ ਹੁੰਦੀ ਹੈ। ਇਹ ਸ਼ਕਤੀ ਉਸ ਦੇਸ਼ ਦੀ ਵਸੋਂ ਹੀ ਹੁੰਦੀ ਹੈ। ਪਰ ਜੇ ਵਜੋਂ ਏਨੀ ਵਧ ਜਾਵੇ ਕਿ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੇਸ਼ ਵਿਚ ਵਸਤੂਆਂ ਅਤੇ ਵਸੀਲਿਆਂ ਦੀ ਘਾਟ ਹੋ ਜਾਵੇ ਤਾਂ ਵਲੋਂ ਦਾ ਵਾਧਾ ਉਸ ਦੇਸ਼ ਲਈ ਇਕ ਸਮੱਸਿਆ ਬਣ ਜਾਂਦਾ ਹੈ।
ਸਹੀ ਅਰਥਾਂ ਵਿਚ ਵਧਦੀ ਆਬਾਦੀ ਸਿਰਫ਼ ਆਪਣੇ ਆਪ ਵਿਚ ਹੀ ਇਕ . ਸਮੱਸਿਆ ਨਹੀਂ, ਸਗੋਂ ਕਈਆਂ ਸਮੱਸਿਆਵਾਂ ਦੀ ਮਾਂ ਹੈ। ਆਬਾਦੀ ਦੀ ਸਮੱਸਿਆ, ਕਈਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਵਧਦੀ ਵਸੋਂ ਦਾ ਸਿੱਧਾ ਅਸਰ ਅੰਨ ਤੇ ਪੈਂਦਾ ਹੈ। ਅੰਨ ਉਪਜਾਉਣ ਵਾਲੀ ਧਰਤੀ ਤਾਂ ਓਨੀ ਹੀ ਰਹਿੰਦੀ ਹੈ-ਸਗੋਂ ਵਧ ਰਹੀ ਵਸੋਂ ਲਈ ਰਿਹਾਇਸ਼ ਉਪਲਬਧ ਕਰਵਾਉਣ ਕਾਰਨ ਘਟਦੀ ਜਾਂਦੀ ਹੈ। ਇਸ ਤਰਾਂ ਅੰਨ ਸੰਕਟ ਵਧਦਾ ਜਾਂਦਾ ਹੈ। ਅੱਜ ਭਾਰਤ ਨੂੰ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਸਰਕਾਰ ਨੂੰ ਇਸ ਦੇ ਵਾਧੇ ਨੂੰ ਰੋਕਣ ਲਈ ਉਪਾਅ ਕਰਨੇ ਪੈ ਰਹੇ ਸਨ ।ਇਸ ਦੇ ਬਾਵਜੂਦ ਵੀ ਵਾਧੇ ਦੀ ਇਹ ਸਮੱਸਿਆ ਅਜੇ ਪੂਰਨ ਰੂਪ ਵਿਚ ਹੱਲ ਨਹੀਂ ਹੋ ਸਕੀ।
1951 ਵਿਚ ਭਾਰਤ ਦੀ ਵਸੋਂ 36 ਕਰੋੜ ਸੀ ਜੋ ਕਿ 1981 ਵਿਚ ਵਧਕੇ ਲਗਭਗ 69 ਕਰੋੜ ਤੇ ਜਾ ਪਹੁੰਚੀ । ਜਿਸ ਗਤੀ ਨਾਲ ਵਲੋਂ ਵਿਚ ਵਾਧਾ ਹੋਇਆ ਹੈ ਉਸ ਗਤੀ ਨਾਲ ਉਪਜ ਅਤੇ ਉਪਜ ਦੇ ਸਾਧਨਾਂ ਵਿੱਚ ਵਾਧਾ ਨਹੀਂ ਹੋ ਸਕਿਆ ਹੈ। ਦੇਸ਼ ਵਿਚ ਅਜਿਹੀ ਸਥਿਤੀ ਪੈਦਾ ਹੋ ਜਾਣੀ ਮੁਲਕ ਦੇ ਆਰਥਿਕ ਢਾਂਚੇ ਲਈ ਹਾਨੀਕਾਰਕ ਹੈ। ਜਨਸੰਖਿਆ ਦੇ ਵਧ ਜਾਣ ਨਾਲ ਦੇਸ਼ ਵਿਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਸਮੱਸਿਆ ਕਾਫੀ ਹੱਦ ਤੱਕ ਵਧੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਜੀਵਨ ਵਿਚ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰੀ ਰਿਪੋਰਟਾਂ ਅਨੁਸਾਰ ਵਸੋਂ ਵਿਚ ਹੋ ਰਹੇ ਅਣਚਾਹੇ ਵਾਧੇ ਦੇ ਦੋ ਮੁੱਖ ਕਾਰਨ ਹਨ। ਇਕ ਤਾਂ ਡਾਕਟਰੀ ਸਹੂਲਤਾਂ ਕਾਰਨ ਮੌਤ ਦੀ ਦਰ ਘਟੀ ਹੈ. ਖਾਸ ਕਰਕੇ ਬਚਿਆਂ ਦੀ ਪਹਿਲਾਂ ਹੈਜ਼ਾ, ਪਲਗ ਅਤੇ ਛੂਤ ਦੇ ਮਾਰੂ ਰੋਗਾਂ ਨਾਲ ਕਈ ਮੌਤਾਂ ਹੋ ਜਾਂਦੀਆਂ ਸਨ। ਹੁਣ ਇਨ੍ਹਾਂ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਹਨਾਂ ਰੋਗਾਂ ਤੋਂ ਇਲਾਵਾ ਹੋਰ ਵੀ ਕਈ ਘਾਤਕ ਰੋਗਾਂ ਦੇ ਇਲਾਜ ਲੱਭੇ ਜਾ ਚੁੱਕੇ ਹਨ। ਇੰਝ ਘਾਤਕ ਰੋਗਾਂ ਨਾਲ ਵੀ ਬਹੁਤੇ ਮੌਤਾਂ ਹੋ ਜਾਂਦੀਆਂ ਸਨ । ਮੌਤ ਦੀ ਦਰ ਘਟਾਉਣ ਦੇ ਨਾਲ-ਨਾਲ ਜਨਮ ਦੀ ਦੇਰ ਘਟਾਉਣ ਦੇ ਵੀ ਯਤਨ ਕੀਤੇ ਗਏ ਹਨ ਪਰ ਇਨ੍ਹਾਂ ਜਤਨਾਂ ਦੇ ਸਿੱਟੇ ਪਰਨ ਤੋਰ ਤੇ ਸੰਤੋਖਜਨਕ ਨਹੀਂ ਰਹੇ । ਭਾਵੇਂ ਜਨਮ ਦੀ ਦਰ ਵੀ ਪਹਿਲਾਂ ਨਾਲੋਂ ਘਟੀ ਹੈ ਪਰ ਇਹ, ਘਟੀ ਦਰ ਅਜੇ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਪੂਰੀ ਤਰਾਂ ਸਹਾਈ ਨਹੀਂ ਹੋ ਸਕੀ ।
ਪਰਿਵਾਰ ਵਿਚ ਜੀਆਂ ਦੀ ਗਿਣਤੀ ਵਧਣ ਕਾਰਨ, ਪਰਿਵਾਰ ਵੱਡੇ ਹੁੰਦੇ ਜਾਂ ਹਨ। ਵੱਡੇ ਪਰਿਵਾਰਾਂ ਦਾ ਸਮੁੱਚੇ ਦੇਸ਼ ਨੂੰ ਵੀ ਨੁਕਸਾਨ ਹੈ। ਵੱਖ-ਵੱਖ ਸਾਧਨਾਂ ਦੁਆਰਾ ਜੋ ਦੇਸ਼ ਦੀ ਉਪਜ ਵਧ ਰਹੀ ਹੈ ਉਹ ਲੋਕਾਂ ਦੀਆਂ ਸਾਰੀਆਂ ਲੋੜਾਂ ਪਰੀਆਂ ਕਰਨ ਵਿਚ ਹੀ ਖਤਮ ਹੋ ਜਾਂਦੀ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਵਧੀ ਹੋਈ ਪੈਦਾਵਾਰ ਵਪਾਰਕ ਖੇਤਰ ਵਿਚ ਬਹੁਤ ਘੱਟ ਵਰਤੀ ਜਾਂਦੀ ਹੈ। ਇਸ ਦਾ ਦੂਜੇ ਦੇਸ਼ਾਂ ਨਾਲ ਕੀਤੇ ਜਾਂਦੇ ਵਪਾਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ1ਵਸ ਤੋਂ ਪੈਦਾ ਹੋਈ ਸਮੱਸਿਆ ਦਾ ਹੱਲ ਸਰਕਾਰੀ ਪੱਧਰ ਤੇ ਕੀਤਾ ਜਾ ਰਿਹਾ ਹੈ। ਡਾਕਟਰੀ ਅਗਵਾਈ ਵਿਚ ਲੋਕਾਂ ਨੂੰ ਇਸ ਪੱਖ ਸੁਝਾ ਦਿੱਤੀ ਜਾ ਰਹੀ ਹੈ। ਨਾਲ ਹੀ ਪ੍ਰਚਾਰ ਦੁਆਰਾ ਲੋਕਾਂ ਨੂੰ ਵਧਦੀ ਵਸੋ ਕਾਰਨ ਪਰਿਵਾਰ ਅਤੇ ਦੇਸ਼ ਲਈ ਪੈਦਾ ਹੁੰਦੇ ਸੰਕਟਾਂ ਤੋਂ ਵੀ ਜਾਣ ਕੀਤਾ ਜਾ ਰਿਹਾ ਹੈ। ਸਰਕਾਰ ਨੇ ਵੱਧਦੀ ਹੋਈ ਵਸੋਂ ਦੀ ਸਮੱਸਿਆ ਦੇ ਹੱਲ ਲਈ ਇਕ ਹੋਰ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਅਨੁਸਾਰ ਲੋੜ ਨਾਲੋਂ ਵੱਧ ਵਸੋਂ ਦੇ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿਚ ਸਮੱਗਰੀ ਸ਼ਾਮਿਲ ਕੀਤੀ ਜਾਵੇਗੀ । ਇਸ ਨਾਲ ਵਿਦਿਆਰਥੀ ਵਸੋਂ ਦੀਆਂ ਸਮੱਸਿਆਵਾਂ ਤੋਂ ਸਚ ਤੇ ਹੋ ਜਾਣਗੇ ਅਤੇ ਬਾਲਗ ਉਮਰ ਵਿਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਤੱਤਪਰ ਹੋਣਗੇ।
ਸਰਕਾਰ ਨੇ ਪਰਿਵਾਰ ਭਲਾਈ ਦੀਆਂ ਸਕੀਮਾਂ ਬਣਾਈਆਂ ਹਨ। ਇਹਨਾਂ ਸਕੀਮਾਂ ਅਧੀਨ ਹੀ ਵਿਆਹੇ ਜੋੜਿਆਂ ਨੂੰ ਨਿੱਕੇ ਪਰਿਵਾਰ ਰੱਖਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਆਬਾਦੀ ਦੀ ਰੋਕ ਲਈ ਚਿਰਕੇ ਵਿਆਹ ਵੀ ਲਾਭਦਾਇਕ ਸਿੱਧ ਹੋ ਸਕਦੇ ਹਨ। ਪਰ ਸਮੁੱਚੇ ਦੇਸ਼ ਦੀ ਬਹੁਤੀ ਵਲੋਂ ਅਜੇ ਇਸ਼ ਪ੍ਰਚਾਰ ਨੂੰ ਸਸਤੇ ਰਫਤਾਰ ਨਾਲ ਹੀ ਕਬੂਲ ਕਰ ਰਹੀ ਹੈ। ਕਈ ਲੋਕ ਇਸ ਭੁਲੇਖੇ ਵਿਚ: ਹਨ ਕਿ ਜਿੰਨੇ ਜੀਅ ਘਰ ਦੇ ਹੋਣਗੇ, ਉਨੇ ਕਮਾਉਣਗੇ ਅਤੇ ਆਮਦਨੀ ਬਹੁਤੀ ਹੋਵੇਗੀ। ਅਜਿਹੇ ਲੋਕ ਪਰਿਵਾਰ ਅਤੇ ਦੇਸ਼ ਦੀਆਂ ਤੰਗੀਆਂ ਤੋਂ ਅਣਜਾਣ ਹਨ। ਸਾਰੇ ਦੇਸ਼ ਵਾਸੀਆਂ ਨੂੰ ਇਸ ਸਮੱਸਿਆ ਬਾਰੇ ਸੁਚੇਤ ਹੋ ਕੇ ਆਪਣੇ ਪਰਿਵਾਰ ਛੋਟੇ ਰੱਖਣ ਲਈ ਜਤਨ ਕਰਨੇ ਚਾਹੀਦੇ ਹਨ। ਕੇਵਲ ਤਾਂ ਹੀ ਦੇਸ਼ ਦਾ ਕਲਿਆਣ ਹੋ ਸਕਦਾ ਹੈ।