ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਲਈ ਪੱਤਰ

ਸੇਵਾ ਵਿਖੇ,

ਪੋਸਟ ਮਾਸਟਰ ਸਾਹਿਬ

ਡਾਕਖਾਨਾ ਕ੍ਰਿਸ਼ਨਾ ਨਗਰ

ਦਿੱਲੀ-51

ਸ੍ਰੀ ਮਾਨ ਜੀ,

ਬੇਨਤੀ ਇਹ ਹੈ ਕਿ ਅਸੀਂ ਵਿਜਯ ਨਗਰ ਦੇ ਨਿਵਾਸੀ ਹਾਂ । ਸਾਡੇ ਇੱਥੇ ਡਾਕ ਵੰਡਣ ਦਾ ਕੰਮ ਮਹੇਸ਼ ਨਾਂ ਦਾ ਡਾਕੀਆ ਕਰਦਾ , ਹੈ । ਇਹ ਇਕ ਬਹੁਤ ਹੀ ਲਾਪ੍ਰਵਾਹ ਕਿਸਮ ਦਾ ਆਦਮੀ ਹੈ ।

ਇਹ ਸਾਡੀਆਂ ਚਿੱਠੀਆਂ ਨੂੰ ਬਾਹਰ ਹੀ ਸੁੱਟ ਜਾਂਦਾ ਹੈ । ਸਮੇਂ ਸਿਰ ਜ਼ਰੂਰੀ ਰਜਿਸਟਰੀਆਂ, ਮੁਨਿਆਰਡਰ ਵੀ ਨਹੀਂ ਪਹੁੰਚਦੇ। ਇਸ ਕਰਕੇ ਅਸੀਂ ਸਾਰੇ ਇਲਾਕਾ ਕੇ ਵਾਸੀ ਇਸ ਤੋਂ ਬਹੁਤ ਹੀ ਪਰੇਸ਼ਾਨ ਹਾਂ ।

ਇਸ ਲਈ ਆਪ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਇਸ ਦੇ ਖਿਲਾਫ ਯੋਗ ਕਾਰਵਾਈ ਕਰੋ ਤਾਂ ਜੋ ਇਹ ਆਪਣਾ ਕੰਮ ਠੀਕ ਢੰਗ ਨਾਲ ਕਰੇ ।

ਆਪ ਦੀ ਬੜੀ ਮਿਹਰਬਾਣੀ ਹੋਵੇਗੀ ।

ਧੰਨਵਾਦ ।

ਆਪ ਦੀ ਆਗਿਆਕਾਰੀ ਵਿਦਿਆਰਥੀ

ਦਿਨੇਸ਼ ਕੁਮਾਰ

Leave a Comment

Your email address will not be published. Required fields are marked *

Scroll to Top