ਸੇਵਾ ਵਿਖੇ,
ਮਾਨਯੋਗ ਪਿੰਸੀਪਲ ਸਾਹਿਬ
ਗੌਰਮਿੰਟ ਗਰਲਜ਼ ਸੈਕੰਡਰੀ ਸਕੂਲ
ਗੀਤਾ ਕਾਲੋਨੀ, ਨਵੀਂ ਦਿੱਲੀ,
ਸ਼ੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਆਪ ਦੇ ਸਕੂਲ ਵਿਚ ਅਠਵੀਂ ਜਮਾਤ ਦੀ ਵਿਦਿਆਰਥਣ ਹਾਂ । ਕਲ ਮੈਂ ਘਰ ਦੇ ਕੰਮ-ਕਾਜ ਕਾਰਣ ਸਕੂਲ ‘ ਆਉਣ ਵਿਚ ਲੇਟ ਹੋ ਗਈ ਸੀ ਜਿਸ ਕਰਕੇ ਮੈਂ ਛੇਤੀ-ਛੇਤੀ ਵਿਚ ਸਕੂਲ ਵਰਦੀ ਪਾ ਕੇ ਨਹੀਂ ਆ ਸਕੀ ।
ਇਸ ਕਰਕੇ ਮੇਰੀ ਅਧਿਆਪਕਾਂ ਨੇ ਗ਼ੈਰ-ਹਾਜਰੀ ਲਾ ਕੇ ਤੇ ਮੈਨੂੰ ਵਰਦੀ ਨਾ ਪਾਉਣ ਕਰਕੇ ਇਕ ਰੁਪਿਆ ਸਪੈਸ਼ਲ ਜੁਰਮਾਨਾ ਕੀਤਾ । ਆਪ ਅੱਗੇ ਬੇਨਤੀ ਇਹ ਹੈ ਕਿ ਮੇਰਾ ਜ਼ੁਰਮਾਨਾ ਮਾਫ ਕਰਨ ਦੀ ਕਿਰਪਾਲਤਾ ਕਰਨੀ । ਮੈਂ ਅੱਗੇ ਤੋਂ ਸਮੇਂ ਤੇ ਸਕੂਲ ਵਿਚ ਵਰਦੀ ਪਾ ਕੇ ਆਉਣ ਦਾ ਵਚਨ ਦਿੰਦੀ ਹਾਂ | ਆਪ ਦੀ ਬੜੀ ਮਿਹਰਬਾਨੀ ਹੋਵੇਗੀ ।
ਧੰਨਵਾਦ
ਆਪ ਦੀ ਆਗਿਆਕਾਰੀ ਵਿਦਿਆਰਥੀ
ਵਿਜਯ ਕੁਮਾਰ