ਪੁਆਧੀ ਉਪਭਾਸ਼ਾ

ਪੰਜਾਬ ਦੇ “ਪੁਆਧ” ਇਲਾਕੇ ਦੀ ਬੋਲੀ ਨੂੰ “ਪੁਆਧੀ” ਕਿਹਾ ਜਾਂਦਾ ਹੈ। ਪੁਆਧੀ ਦਾ ਖੇਤਰ ਜ਼ਿਲਾ ਰੋਪੜ, ਜ਼ਿਲਾ ਫਤਹਿਗੜ, ਜ਼ਿਲ੍ਹਾ ਪਟਿਆਲੇ ਦਾ ਪੂਰਬੀ ਭਾਗ, ਮਲੇਰਕੋਟਲਾ ਦਾ ਇਲਾਕਾ, ਨਾਲਾਗੜ੍ਹ ਦਾ ਪਿਛਲਾ ਪਾਸਾ, ਸਤਲੁਜ ਦਰਿਆ ਨਾਲ ਲਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਨੀਂਦ ਦੇ ਕੁਝ ਪਿੰਡ ਸ਼ਾਮਲ ਹਨ। ਜ਼ਿਲ੍ਹਾ ਲੁਧਿਆਣੇ ਵੱਲ ਵਹਿੰਦੇ ਸਤਲੁਜ ਦਰਿਆ ਤੋਂ ਲੈ ਕੇ ਧੁਰ ਘੱਗਰ ਦਰਿਆ ਤੱਕ ਪੁਆਧੀ ਉਪਭਾਸ਼ਾ ਦਾ ਵਿਸਤਾਰ ਹੈ।

ਪੁਆਧੀ ਬਾਰੇ ਡਾ. ਬਲਬੀਰ ਸਿੰਘ ਸੰਧੂ ਦੀ ਖੇਚ ਮਹੱਤਵਪੂਰਨ ਹੈ। ਪੁਆਧੀ ਦੀਆਂ ਨਿੱਜੀ ਵਿਸ਼ੇਸ਼ਤਾਵਾਂ ਉਪਲਬਧ ਹਨ। ਪੁਆਧੀ ਵਿੱਚ ਪੰਜਾਬੀ ਦੀਆਂ ਤਿੰਨੇ ਸੁਰਾਂ ਪ੍ਰਾਪਤ ਹਨ ਪਰ ਇਸ ਵਿੱਚ ਕਈ ਥਾਂਈਂ ਸ਼ਬਦਾਂ ਦੇ ਵਿਚਕਾਰਲੀ ਤੇ ਅੰਤਲੀ ਹ-ਧੁਨੀ ਸੁਰ ਵਿੱਚ ਨਹੀਂ ਬਦਲਦੀ, ਪੁਰੀ ਉਚਾਰੀ ਜਾਂਦੀ ਹੈ ਜਿਵੇਂਕਹੀ, ਪਹਾੜ, ਕਿਹਾ, ਮਹੀਨਾ, ਖੂਹ, ਚਾਹ, ਰਾਹ ਆਦਿ।

ਪੁਆਧੀ ਬੋਲੀ ਵਿੱਚ ਬਾਂਗਰੂ ਅਤੇ ਪੰਜਾਬੀ ਖ਼ਾਸ ਕਰਕੇ ਮਲਵਈ ਬੋਲੀ ਦਾ ਰਲਾ ਹੋਣ ਕਰ ਕੇ ਦੁਭਾਸ਼ਿਕ ਦੁਸੰਧੀ ਸ਼ਬਦ ਬਹੁਤ ਹਨ ਜਿਵੇਂ ਬਿੱਚਮਾਂ (ਵਿੱਚ +), ਹਮਾਨੂੰ। ਮਾਨੂੰ, ਸ਼ਾਨੂੰ। ਪੁਆਧੀ ਦੇ ਸੰਬੰਧਕ ਵੀ ਖ਼ਾਸ ਹਨ ਜਿਵੇਂ “ਨਾਲੇ ਕੇ ਗੈਲ ਗੈਲ, **ਪਟਿਆਲੇ ਕੇ ਬਿਚਮਾਂ”, “ਕਸਬੇ ਕੇ ਲਵੇ ਜਾ”। ਪੁਆਧੀ ਦੀਆਂ ਸਹਾਇਕ ਕਿਰਿਆਵਾਂ ਵੀ ਵਿਲੱਖਣ ਹਨ ਜਿਵੇਂ ਤੀ, ਤੀਆਂ, ਡਾ, ਤੇ (ਥੀ, ਥੀਆਂ, ਥਾ, ਥੇ) ਪੁਆਧੀ ਦਾ ਨਮੂਨਾ ਪੇਸ਼ ਹੈ-

ਰੋ ਬਲਦੇਬ, ਕਿੱਥੇ ਜਾਹਾਂ, ਹੈਂ ਅੱਜ ਮਾਰੀ ਮਰਬੇਬੰਦੀ

ਕੀ ਪੇਸ਼ੀ ਐ, ਕਿਉਂ ਥਾਰੇ ਪਰ ਕਿਸੇ ਨੂੰ ਦਾਬਾ ਕਰ ਦੇਆ

Leave a Comment

Your email address will not be published. Required fields are marked *

Scroll to Top