- ਉਹੜ-ਪੁਹੜ (ਮਾੜਾ ਮੋਟਾ ਘਰੋਗੀ ਇਲਾਜ) – ਜਤਿੰਦਰ ਨੇ ਬਹੁਤ ਉਹੜ ਪੁਹੜ ਕੀਤੀ ਲੇਕਿਨ ਉਸ ਨੂੰ ਕਿਧਰੋਂ ਆਰਾਮ ਨਹੀਂ ਆਇਆ |
- ਉਟ-ਪਟਾਂਗ (ਫਜੂਲ)-ਇਕਦੀਪ ਨੂੰ ਅਜੇ ਲਿਖਣਾ ਨਹੀਂ ਆਉਂਦਾ ਅਤੇ ਉਹ ਕਾਪੀ ਤੇ ਊਟ-ਪਟਾਂਗ ਲਿਖਦਾ ਰਹਿੰਦਾ ਹੈ ।
- ਉੱਲੂ ਬੋਲਣੇ (ਉਜਾੜ ਪੈਣੀ) – ਜਦੋਂ ਸਕੂਲ ਵਿੱਚ ਛੁੱਟੀ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਉੱਥੇ ਉੱਲੂ ਬੋਲਦੇ ਹਨ ।
- ਉੱਨੀ ਵੀਹ ਦਾ ਫਰਕ (ਬਹੁਤ ਥੋੜਾ ਫਰਕ) – ਇਹਨਾਂ ਦੋਨਾਂ ਕਪੜਿਆਂ ਦੀ ਮਿਣਤੀ ਤਾਂ ਇਕੋ ਜਿਹੀ ਹੈ; ਕਿਤੇ ਉੱਨੀ ਵੀਹ ਦਾ ਫਰਕ ਭਾਵੇਂ ਹੋਵੇ ।
- ਅਸਮਾਨ ਤੋਂ ਤਾਰੇ ਤੋੜਨਾ (ਬਹੁਤ ਹੁਸ਼ਿਆਰ ਬਣਨਾ) – ਦਿਲਪ੍ਰੀਤ ਭਾਵੇਂ ਸ਼ਕਲ ਤੋਂ ਭੋਲੀ ਭਾਲੀ ਲੱਗਦੀ ਹੈ ਲੇਕਿਨ ਗੱਲਾਂ ਉਹ ਅਸਮਾਨ ਤੋਂ ਤਾਰੇ ਤੋੜਨ ਵਾਲੀਆਂ ਕਰਦੀ ਹੈ ।
- ਅੱਖ ਨਾ ਚੁੱਕ ਸਕਣਾ (ਰੋਹਬ ਹੇਠ ਰੱਖਣਾ) – ਮਨਦੀਪ ਦੀ ਵਹੁਟੀ ਉਸ ਨੂੰ ਆਪਣੇ ਸਾਹਮਣੇ ਅੱਖ ਤੱਕ ਚੁੱਕਣ ਨਹੀਂ ਦਿੰਦੀ ।
- ਅੱਗ ਦੇ ਭਾਅ ਹੋਣਾ (ਬਹੁਤ ਮਹਿੰਗਾ ਹੋਣਾ) – ਅੱਜ ਕਲ ਕਿਸੇ ਨੇ ਕੀ ਚੀਜ਼ ਖਾਣੀ ਹੈ ਸਾਰੀ ਵਸਤੂਆਂ ਅੱਗ ਦੇ ਭਾਅ ਹੋਈਆਂ। ਪਈਆਂ ਹਨ ।
- ਅਕਲ ਦਾ ਵੈਰੀ (ਮੂਰਖ)-ਹਰਮਨ ਤਾਂ ਨਿਰਾ ਅਕਲ ਦਾ ਵੈਰੀ ਹੈ ।
- ਅੱਖ ਚੁਰਾਉਣਾ (ਸ਼ਰਮ ਮਹਿਸੂਸ ਕਰਨੀ) – ਸਤਵੰਤ ਨੇ ਜਦੋਂ ਤੋ ਮੇਰੀ ਘਰਵਾਲੀ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਹਨ ਉਸ ਤੋਂ ਬਾਅਦ ਉਹ ਅੱਖ ਚੁਰਾਉਣ ਲੱਗ ਪਈ ।
- ਇੱਕੜ-ਦੁੱਕੜ (ਇਕ-ਇਕ, ਦੋ-ਦੋ ਕਰਕੇ) – ਉਹ ਸਾਹਮਣੇ ਵਾਲੇ ਦਰਵਾਜੇ ਤੋਂ ‘ਇਕੜ ਦੁਕੜ ਬੰਦੇ ਹੀ ਨਿਕਲ ਸਕਦੇ ਹਨ ।
- ਇੱਕ-ਅੱਧਾ (ਵਿਰਲਾ-ਵਿਰਲਾ) – ਦਿੱਲੀ ਬੰਦ ਕਰਾਉਣ ਗਏ ਝਗੜੇ ਦੇ ਬਾਅਦ ਬਾਜਾਰ ਵਿੱਚ ਇੱਕ-ਅੱਧਾ ਬੰਦਾ ਹੀ ਨਜ਼ਰ ਆਉਂਦਾ ਹੈ ।
- ਸੁੱਖੀ ਲੱਧਾ (ਸੁੱਖਣਾ ਮੰਗ ਕੇ ਲਿਆ ਹੋਇਆ)-ਹਰਮਨ ਆਪਣੇ ਮਾਂ ਪਿਓ ਦਾ ਸੁੱਖਾਂ ਲੱਧਾ ਪੁੱਤਰ ਹੈ ।
- ਸਾਹ ਸੱਤ (ਤਾਕਤ) – ਚਾਰ ਦਿਨ ਬੀਮਾਰ ਰਹਿ ਕੇ ਸਾਰੀਆਂ ਵਿੱਚ ਸਾਹ ਸੱਤ ਨਹੀਂ ਰਿਹਾ ।
- ਸਹਿਜ ਸੁਭਾਅ (ਸੁਭਾਵਕ ਹੀ) – ਮੈਂ ਹਰਵਿੰਦਰ ਨੂੰ ਸਹਿਜ ਸੁਭਾਅ ਹੀ ਗੱਲ ਆਖੀ ਸੀ ਲੇਕਿਨ ਉਹ ਬੁਰਾ ਮੰਨ ਗਈ ।
- ਸਿਰ ਕੱਢ (ਸਿੱਧ) – ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦੇ ਸਿਰ ਕੱਢ ਵਿਦਵਾਨ ਸਨ ।
1 6. ਹੱਥ ਪੈਰ ਮਾਰਨੇ (ਯਤਨ ਕਰਨੇ)- ਅੱਜ ਕੱਲ੍ਹ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਟੀ ਕਮਾਉਣ ਲਈ ਬਥੇਰੇ ਹੱਥ ਪੈਰ ਮਾਰਨੇ ਪੈਂਦੇ ਹਨ।
- ਹੱਥੋਂ-ਹੱਥੀ (ਜਲਦੀ, ਫਟਾਫਟ) – ਹਾਕੀ ਮੈਚ ਦੀਆਂ ਟਿਕਟਾਂ ਹੱਥੋਂ-ਹੱਥੀ ਵਿਕ ਗਈਆਂ |
- ਹੱਥਾਂ ਪੈਰਾਂ ਦੀ ਮੈਲ (ਧਨ ਆਦਿ) – ਪੈਸਾ ਤਾਂ ਹੱਥਾਂ ਦੀ ॥ ਮੈਲ ਹੈ, ਅੱਜ ਇਸ ਹੱਥ ਕੱਲ ਉਸ ਹੱਥ ।
19-ਹੱਟਾ-ਕੱਟਾ (ਮੋਟਾ ਤਾਜ਼ਾ) – ਮਨਦੀਪ ਤਾਂ ਬਿਲਕੁਲ ਹੱਟਾ’ 1 ਕੱਟਾ ਪਿਆ ਹੋਇਆ ਹੈ ।
- ਕੰਮ ਚੋਰ (ਆਲਸੀ) ਗੁਰਵਿੰਦਰੁ ਖੁਦ ਕੰਮਚੋਰ ਹੈ ।
- ਕੰਨਾ ਨੂੰ ਹੱਥ ਲਾਉਣਾ (ਤੋਬਾ ਕਰਨਾ) ਗੁਰਦੀਪ ਨੇ ਨਵਜੀਤ ਕੋਲੋਂ ਕੁੱਟ ਖਾ ਕੇ ਕੰਨਾਂ ਨੂੰ ਹੱਥ ਲਾ ਲਿਆ ।
- ਕੰਨਾ ਦਾ ਕੱਚਾ (ਲਾਈ ਲੱਗ) – ਅਮਰਜੀਤ ਤਾਂ ਲਾਈ ਲੱਗ ਹੈ ਜਿਵੇਂ ਕੋਈ ਕਹੇ ਉਸੇ ਤਰਾਂ ਹੀ ਮੰਨ ਲੈਂਦਾ ਹੈ ।
- ਖੀਸੇ ਭਰਨੇ (ਥੋੜੇ ਚਿਰ ਦਾ ਜੋਸ਼) – ਜੰਗ ਦੇ ਦਿਨਾਂ ਵਿੱਚ ਬਾਣੀਏ ਲੋਕ ਆਪਣੇ ਖੀਸੇ ਭਰਦੇ ਹਨ ।
- ਖੂਹ ਦਾ ਡੱਡੂ (ਥੋੜੇ ਗਿਆਨ ਵਾਲਾ) – ਪ੍ਰੀਤਮ ਨੂੰ ਕਿਤਾਬਾਂ ਦਾ ਭੋਰਾ ਵੀ ਗਿਆਨ ਨਹੀਂ ਉਹ ਤਾਂ ਨਿਰਾ ਖੂਹ ਦਾ ਡੱਡੂ ਹੈ ।
- ਖੇਰੂੰ ਖੇਰੂੰ ਹੋ ਜਾਣਾ (ਬਿਖਰ ਜਾਣਾ) – ਮਾਸਟਰ ਨੂੰ ਆਉਂਦੇ ਵੇਖ ਕੇ ਸਾਰੇ ਬੱਚੇ ਖੇਰੂੰ ਖੇਰੂੰ ਹੋ ਗਏ ।
- ਗੰਢ ਦਾ ਪੂਰਾ (ਘਰ ਦਾ ਪੁਰਾ) – ਬਲਰਾਜ ਹੈ ਭਾਵੇਂ ਸਿੱਧਾ ਸਾਦਾ ਪਰ ਗੰਢ ਦਾ ਪੂਰਾ ਹੈ ।
- ਘਾਲਣਾ ਘਾਲਣੀ (ਬਾਣੀ ਕਰਨੀ)- ਸ਼ਹੀਦ ਊਧਮ ਸਿੰਘ ਨੇ ਦੇਸ਼ ਲਈ ਬਹੁਤ ਘਾਲਣਾ ਘਾਲੀ ।
28, ਘਾਲਾ ਮਾਲਾ (ਹੇਰਾ ਫੇਰੀ) – ਮੈਂ ਲਾਲ ਨੂੰ ਕਿਹਾ ਤੂੰ ਕੀ ਘਾਲਾ ਮਾਲਾ ਕਰ ਰਿਹਾ ਹੈਂ ਢੰਗ ਨਾਲ ਸੌਦਾ ਤੋਲ ।
29, ਚੰਡਾਲ ਚੌਕੜੀ (ਭੈੜੇ ਬੰਦਿਆਂ ਦਾ ਟੋਲਾ) -ਉਹ ਸਾਮਣ ਚੰਡਾਲ ਚੌਕੜੀ ਸ਼ਰਾਬ ਲਈ ਪੈਸੇ ਇੱਕਠੇ ਕਰ ਰਹੀ ਹੈ ।
- ਛਾਈ ਮਾਈਂ (ਅਲੋਪ ਹੋਣਾ)- ਮੈਨੂੰ ਆਉਂਦਾ ਵੇਖ ਕੇ ਸਤਵੰਤ ਇਕ ਦਮ ਛਾਈਂ ਮਾਈਂ ਹੋ ਗਈ ।
- ਕੜਾ ਛਾਂਟ (ਇਕੱਲਾ ਮੁੱਕਲਾ) – ਅਰੂਣ ਚਾਲੀ ਸਾਲ ਦਾ ਹੋ ਗਿਆ ਲੇਕਿਨ ਅਜੇ ਤੱਕ ਛੜਾ ਛਾਂਟ ਹੈ ।
- ਜੁੱਤੀ ਦਾ ਯਾਰ (ਮਾਰ ਖਾ ਕੇ ਕੰਮ ਕਰਨ ਵਾਲਾ)- ਜਗਦੇਵ ਜੁੱਤੀ ਦਾ ਯਾਰ ਹੈ ਬਿਨਾਂ ਮਾਰ ਖਾਦੇ ਕੋਈ ਕੰਮ ਨਹੀਂ ਕਰਦਾ।
- ਜਣਾ ਖਣਾ (ਹਰ ਕੋਈ) – ਸਾਰੀਕਾ ਨੂੰ ਜਣਾ ਖਣਾ ਮਜ਼ਾਕ ਕਰ ਕੇ ਚਲਾ ਜਾਂਦਾ ਹੈ ।
- ਜੂਨ ਪੂਰੀ ਕਰਨੀ (ਦਿਨ ਕੱਟਣਾ) – ਹਰਜੀਤ ਤਾਂ ਸਿਰਫ਼ ਜੁਨ ਪੂਰੀ ਕਰ ਰਹੀ ਹੈ ਇਸ ਦੁਨੀਆਂ ਵਿੱਚ ਉਸ ਦਾ ਕੋਈ ਨਹੀਂ ਹੈ ।
- ਝੋਲੀ ਚੁੱਕ (ਖੁਸ਼ਾਮਦ ਕਰਨਾ) – ਹਰਜੀਤ ਤਾਂ ਬੌਲੀ ਚੁੱਕ ਬੰਦਾ ਹੈ ਜਿਸ ਨੂੰ ਮਰਜੀ ਥਾਣੇ ਤੋਂ ਬੁਲਾਵਾ ਭੇਜ ਦਿੰਦਾ ਹੈ ।
- ਟੁੱਕੜ ਬੋਚ (ਹਰਾਮ ਦੀ ਖਾਣ ਵਾਲਾ) – ਅਸ਼ੋਕ ਵਰਗਾ ਟੁੱਕੜ ਬੋਚ ਬੰਦਾ ਮਿਹਨਤ ਕਰਕੇ ਨਹੀਂ ਖਾ ਸਕਦਾ ।
- ਟਕੇ ਵਰਗਾ ਜੁਆਬ (ਨਾਂਹ ਕਹਿ ਦੇਣਾ) -ਮੈਂ ਸੁਖਦੀਪ ਕੋਲੋਂ ਪੈਸੇ ਮੰਗੇ ਲੇਕਿਨ ਉਸ ਨੇ ਟਕੇ ਵਰਗਾ ਜੁਆਬ ਦੇ ਦਿੱਤਾ ।
- ਠੱਠਾ ਕਰਨਾ (ਮਜਾਕ ਕਰਨਾ) – ਜਦੋਂ ਨਮਿਤਾ ਨੇ ਘਰ ਆ ਕੇ ਦੱਸਿਆ ਕੀ ਉਹ ਫਸਟ ਆਈ ਹੈ ਤਾਂ ਸਾਰੇ ਉਸ ਦਾ ਠੱਠਾ ਉਡਾਉਣ ਲੱਗੇ ।
- ਡਾਵਾਂ ਡੋਲ (ਉਦਾਸ) -ਅੱਜ ਕੱਲ ਹਰਜੀਤ ਦੇ ਕੰਮ ਦੀ ਕਿਸ਼ਤੀ ਡਾਵਾਂ ਡੋਲ ਹੈ ।
- ਡੌਰ ਭੌਰ (ਹੈਰਾਨ ਹੋਣਾ) – ਆਪਣੀ ਘਰ ਵਾਲੀ ਨੂੰ ਸਾਹਮਣੇ ਵੇਖ ਕੇ ਸੁਖਜੀਤ ਕੌਰ ਭੌਰ ਹੋ ਗਿਆ ।
- ਢਹਿੰਦੀ ਕਲਾ (ਨਿਰਾਸ਼ਤਾ) – ਢਹਿੰਦੀ ਕਲਾ ਵਿੱਚ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਹਿੰਮਤ ਨਾਲ ਕੰਮ ਲੈਣਾ ਚਾਹੀਦਾ
- ਤੀਰ-ਤੁੱਕਾ (ਕੁਦਰਤੀ ਕੰਮ ਹੋ ਜਾਣਾ) – ਮੈਨੂੰ ਆਪਣਾ ਕੰਮ ਹੋਣ ਦੀ ਕੋਈ ਉਮੀਦ ਨਹੀਂ ਸੀ ਲੇਕਿਨ ਸੁਖਬੀਰ ਦਾ ਤੀਰ-ਤੁੱਕਾ ਚੱਲ ਹੀ ਗਿਆ |
- ਤਲਵਾਰ ਦਾ ਧਨੀ (ਬਹਾਦਰ) -ਸਤਨਾਮ ਤਲਵਾਰ ਦਾ ਧਨੀ ਹੈ ।
- ਦਸਾਂ ਨੁਨ੍ਹਾਂ ਦੀ ਕਮਾਈ (ਮਿਹਨਤ ਦੀ ਕਮਾਈ) – ਇਮਾਨਦਾਰ ਮਨੁੱਖ ਦਸਾਂ ਨੁਨ੍ਹਾਂ ਦੀ ਕਮਾਈ ਕਰਦੇ ਹਨ ।
- ਦੋ ਦਿਨਾਂ ਦਾ ਪਾਹੁਣਾ (ਥੋੜੀ ਦੇਰ ਦਾ ਮਹਿਮਾਨ) – ਸੁਰਿੰਦਰ ਤਾਂ ਥੋੜੇ ਦਿਨਾਂ ਦਾ ਪ੍ਰਾਹੁਣਾ ਹੈ ।
- ਧੌਲੀ-ਦਾੜੀ (ਪੱਕੀ ਉਮਰ) – ਮੈਂ ਸੁਖਜੀਤ ਨੂੰ ਕਿਹਾ ਕਿ ਆਪਣੀ ਧੌਲੀ-ਦਾੜੀ ਦੀ ਹੀ ਸ਼ਰਮ ਕਰਿਆ ਕਰ ।
- ਨੱਸ ਭੱਜ (ਕੋਸ਼ਿਸ਼) – ਆਖਰ ਨੱਸ ਭੱਜ ਕਰਨ ਤੇ ਅਮਰਜੀਤ ਨੂੰ ਨੌਕਰੀ ਮਿਲ ਹੀ ਗਈ ।
- ਨੱਕੋ-ਨੱਕ (ਲਬਾਲਬ) – ਕੈਂਪਾ ਨਾਲ ਗਲਾਸ ਨਿੱਕੇ-ਨੱਕ ਭਰ ਗਿਆ | | 49. ਪੱਥਰ ਤੇ ਲੀਕ (ਧਰਮ ਭਰਾ) – ਸ਼ਰਣਜੀਤ ਮੇਰਾ ਪੱਗਵੱਟ ਭਰਾ ਹੈ ।
- ਪੋਚਾ-ਪੋਚੀ (ਸ਼ੁਕੀਨ) – ਕੁੜੀਆਂ ਘਰੋਂ ਬਾਹਰ ਜਾਣ ਤੋਂ ਪਹਿਲਾਂ ਪੋਚਾ-ਪੋਚੀ ਕਰਕੇ ਜਾਂਦੀਆਂ ਹਨ ।
- ਫਫੇ ਕੁੱਟਣੀ (ਧੋਖੇਬਾਜ) – ਪੁਰੇ ਮਹੱਲੇ ਅੰਦਰ ਸਵਿਤਾ ਫੱਫੇ ਕੁੱਟਣੀ ਦੇ ਨਾਂ ਨਾਲ ਮਸ਼ਹੂਰ ਹੈ ।
- ਬਗਲਾ ਭਗਤ (ਭੋਲਾ ਭਾਲਾ) – ਸਤਿੰਦਰ ਤਾਂ ਬਗਲਾ ਭਗਤ ਹੈ ਬਾਹਰੋਂ ਕੁੱਝ ਅੰਦਰੋਂ ਕੁੱਝ ।
- ਬੁੱਢਾ ਤੋਤਾ (ਵੱਡੀ ਉਮਰ ਵਿੱਚ ਪੜਨ ਵਾਲਾ)-ਹਰਮੀਤ ਤਾਂ ਬੁੱਢਾ ਤੋਤਾ ਹੈ ਸਾਰੀ ਉਮਰ ਪੜਿਆ ਨਹੀਂ ਤੇ ਹੁਣ ਉਸਨੂੰ ਪੜਨ ਦਾ ਸ਼ੌਕ ਜਾਗਿਆ ਹੈ ।
- ਭੰਗ ਦੇ ਭਾੜੇ (ਮੁਫਤ ਵਿੱਚ) – ਚਰਨਜੀਤ ਨੇ ਆਪਣਾ ਮਕਾਨ ਭੰਗ ਦੇ ਭਾੜੇ ਵੇਚ ਦਿੱਤਾ ।
- ਝੁੰਡਾਂ ਦੀ ਖੱਖਰ (ਲਕਾ) – ਹਰਮਹਿੰਦਰ ਤਾਂ ਭੰਡਾਂ ਦੀ ਖੱਖਰ ਹੈ ਕੋਈ ਮਜਾਕ ਵੀ ਕਰ ਦੇਵੇ ਤਾਂ ਲੜਨ ਨੂੰ ਪੈਂਦਾ ਹੈ ।
- ਮੂੰਹ ਦਾ ਮਿੱਠਾ (ਮੂੰਹੋਂ ਮਿੱਠਾ ਬੋਲਣ ਵਾਲਾ) – ਨਰਿੰਦਰ ਤਾਂ ਮੂੰਹ ਦਾ ਏਨਾਂ ਮਿੱਠਾ ਹੈ ਕਿ ਬੱਸ ਪੁੱਛੋ ਹੀ ਨਾ ।
- ਮੀਆਂ ਮਿੱਠੂ (ਆਪਣੀ ਪ੍ਰਸ਼ੰਸਾ ਆਪ ਕਰਨਾ) – ਪਰਮਜੀਤ ਤਾਂ ਮੀਆਂ ਮਿੱਠੂ ਹੈ ਆਪਣੀ ਸਿਫ਼ਤ ਆਪ ਹੀ ਕਰਦੀ ਰਹਿੰਦੀ ਹੈ ।
- ਰਾਮ ਕਹਾਣੀ (ਦੁੱਖ ਭਰੀ ਲੰਮੀ ਕਹਾਣੀ) – ਮੈਂ ਜਦੋਂ ਰੇਖਾ ਦੀ ਰਾਮ ਕਹਾਣੀ ਸੁਣੀ ਤਾਂ ਬਹੁਤ ਦੁਖੀ ਹੋਇਆ ।
- ਲਾਹ ਪਾਹ (ਝਾੜ) – ਮਨਜੀਤ ਹਰ ਕਿਸੇ ਦੀ ਲਾਹ ਪਾਹ ਕਰਦੀ ਰਹਿੰਦੀ ਹੈ ।
- ਲਪੌੜ ਸੰਖ (ਗੱਪਾਂ ਮਾਰਨ ਵਾਲਾ) – ਪੁਰੀ ਜਮਾਤ ਅੰਦਰ ਹਰਵਿੰਦਰ ਲਪੌੜ ਸੰਖ ਦੇ ਨਾਂ ਨਾਲ ਪ੍ਰਸਿੱਧ ਹੈ ।
- ਲੋਹਾ ਲਾਖਾ (ਗੁੱਸੇ ਵਿੱਚ ਆਉਣਾ) – ਸਰਬਜੀਤ ਮਹੇਸ਼ ਦੀ ਗੱਲ ਸੁਣ ਕਿ ਬਹੁਤ ਛੇਤੀ ਲੋਹਾ ਲਾਖਾ ਹੋ ਗਿਆ ।
- ਲਗਰ ਵਰਗਾ ਜਵਾਨ (ਉੱਚਾ ਲੰਮਾ ਤੇ ਸੋਹਣਾ) – ਇਕਦੀਪ ਲਗਰ ਵਰਗਾ ਜਵਾਨ ਨਿਕਲਿਆ ਹੈ ।
- ਵਾਹੋ ਦਾਹੀ (ਛੇਤੀ ਨਾਲ) – ਮੀਂਹ ਆਉਂਦਾ ਵੇਖ ਕੇ ਬੱਚੇ ਵਾਹੋ ਦਾਹੀ ਜਮਾਤਾਂ ਵਿੱਚ ਭੱਜ ਪਏ ।
- ਵੰਨ-ਸੁਵੰਨੇ (ਵੱਖ ਵੱਖ ਤਰਾਂ ਦੇ) – ਅੱਜ ਕੱਲ ਮੁੰਡੇ ਕੁੜੀਆਂ ਵੰਨ-ਸੁਵੰਨੇ ਕਪੜੇ ਪਾਉਂਦੇ ਹਨ |