ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਦੇ ਪੰਜਵੇਂ ਗੁਰੂ ਸਨ । ਆਪ ਸ਼ਾਂਤੀ ਦੇ ਪੰਜ, ਸ਼ਹੀਦਾਂ ਦੇ ਸਿਰਤਾਜ ਅਤੇ ਮਿੱਠ ਬੋਲੜੇ ਸਨ ! ਆਪ ਨੂੰ ਜੰਮਦਿਆਂ ਹੀ ਗੁਰਮਤ ਦੀ ਗੁੜਤੀ ਮਿਲੀ ਸੀ। ਆਪ ਸ੍ਰੀ ਗੁਰੂ ਰਾਮ ਦਾਸ ਜੀ ਦੇ ਸਪੁੱਤਰ ਸਨ । ਆਪ ਹਿੰਦੀ, ਸੰਸਕ੍ਰਿਤ, ਫਾਰਸੀ ਤੇ ਉਰਦੂ ਆਦਿ ਦੇ ਵਿਦਵਾਨ ਸਨ । ਆਪ ਦੀ ਬਾਣੀ ਸਿੱਖ ਕੌਮ ਲਈ ਬੜੀ ਮਹਾਨਤਾ ਰੱਖਦੀ ਹੈ ।
ਆਪ ਦਾ ਜਨਮ 1536 ਈ: ਵਿਚ ਗੋਇੰਦਵਾਲ ਵਿਚ ਬੀਬੀ ਭਾਨੀ ਦੀ ਕੁਖੋਂ ਹੋਇਆ। ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਆਪ ਨਾਲ ਈਰਖਾ ਕਰਦਾ ਸੀ, ਪਰ ਗੁਰੂ ਅਮਰਦਾਸ ਜੀ ਆਪ ਦੀ ਯੋਗਤਾ ਕਰਕੇ ਆਪ ਨੂੰ ਪਿਆਰ ਕਰਦੇ ਸਨ । ਇਸ ਯੋਗਤਾ ਦੇ ਆਧਾਰ ਤੇ ਆਪ ਨੂੰ ਗੁਰਗੱਦੀ ਸੰਭਾਲੀ ਗਈ ! ਗੱਦੀ ਉੱਪਰ ਬੈਠਦੇ ਹੀ ਆਪ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਕਾਰਜ ਪੂਰਨ ਕਰਵਾਇਆ | ਆਪ ਨੇ ਸੀ ਗੁਰੂ ਗਰੰਥ ਸਾਹਿਬ ਦਾ ਸੰਪਾਦਨ ਕੀਤਾ । ਆਪ ਦੀ ਬਾਣੀ ਸਭਨਾਂ ਗੁਰੂਆਂ ਨਾਲੋਂ ਵੱਧ ਹੈ। ਜਦ ਆਪ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾਂ ਕਰ ਲਈ ਤਾਂ ਉਘੇ ਵਿਦਵਾਨ ਭਾਈ ਬੁੱਢਾ ਜੀ ਨੂੰ ਉਸ ਦਾ ਪਹਿਲਾ ਗਰੰਥੀ ਥਾਪਿਆ |
ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸ੍ਰੀ ਗੁਰੂ ਹਰਗੌਬਿੰਦ ਜੀ ਸਨ । ਉਹਨਾਂ ਨੂੰ ਪ੍ਰਥੀ ਚੰਦ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ, ਪਰ ਉਸ ਦਾ ਕੋਈ ਦਾਅ ਨਾ ਲੱਗਾ ਅੰਤ ਉਸ ਨੇ ਮੁਗਲ ਸਮਰਾਟ ਜਹਾਂਗੀਰ ਨੂੰ ਚੁੱਕਿਆ ਕਿ ਇਹਨਾਂ ਨੇ ਆਪਣੀ ਬਾਣੀ ਵਿਚ ਮੁਸਲਮਾਨਾਂ ਦੀ ਨਿੰਦਿਆ ਕੀਤੀ ਹੈ । ਉਧਰ ਚੰਦ ਵਜ਼ੀਰ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ ਪਰ ਸੰਗਤ ਨੇ ਗੁਰੂ ਜੀ ਨੂੰ ਨਾਂਹ ਕਰਾ ਦਿੱਤੀ । ਗੁਰੂ ਜੀ ਨੇ ਕਿਹਾ ਅਸੀਂ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ । ਇਉਂ ਮਾਮਲਾ ਵੱਧ ਗਿਆ ।
ਆਪ ਨੂੰ ਲਾਹੌਰ ਦਰਬਾਰ ਵਿਚ ਸੱਦਿਆ ਗਿਆ। ਬਾਣੀ ਸੁਣੀ ਗਈ ਤੇ ਕਹਾ ਗਿਆ ਕਿ ਮਿੱਟੀ ਮੁਸਲਮਾਨ ਦੀ ਥਾਂ ਮਿੱਟੀ ਬੇਈਮਾਨ ਕਰ ਦਿਉ। ਤਦ ਆਪ ਨੇ ਫ਼ਰਮਾਇਆ ਕਿ ਮੈਂ ਇਹ ਨਹੀਂ ਕਰ ਸਕਦਾ, ਕਿਉਂਕਿ ਇਹ ਬਾਣੀ ਧੁਰ ਕੀ ਆਈ ।
ਆਪ ਦੀ ਨਾਂਹ ਕਰਨ ਦੀ ਦੇਰ ਸੀ ਕਿ ਜਹਾਂਗੀਰ ਦਾ ਪਾਰਾ ਸਤਵੇਂ ਆਕਾਸ਼ ਤੇ ਚੜ੍ਹ ਗਿਆ । ਉਸ ਦੇ ਹੁਕਮ ਅਨੁਸਾਰ ਚੰਦੂ ਨੇ ਮੌਕਾ ਵੇਖ ਕੇ ਗੁਰੂ ਜੀ ਨੂੰ : ਅੱਤ ਕਸ਼ਟ ਦੇਣੇ ਆਰੰਭ ਕਰ ਦਿੱਤੇ । ਤੱਤੀ ਰੇਤ ਕੋਸ਼ਾਂ ਵਿਚ ਪਾਈ ਗਈ। ਉਬਲਦੀ ਦੇਗ ਵਿਚ ਬੈਠਾਇਆ ਗਿਆ ਪਰ ਗੁਰੂ ਜੀ ਆਪਣੀ ਭਗਤੀ ਵਿਚ ਮਗਨ ਰਹੇ ।
ਮੀਆਂ ਮੀਰ ਫ਼ਕੀਰ ਇਹ ਸੁਣ ਕੇ ਭੱਜਾ ਆਇਆ ਤੇ ਬਿਨੈ ਕੀਤੀਦਾਤਾ ਇਹ ਕੀ ਕੌਤਕ ਹੈ ? ਹਕਮ ਕਰੋ ਤਾਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਪਰ ਮਹਾਰਾਜ, ਸ਼ਾਂਤੀ ਦੇ ਅਵਤਾਰ ਸਨ । ਕਸ਼ਟ ਸਹਾਰਦੇ ਹੋਏ ਫਰਮਾਉਂਦੇ ਹਨ
ਤੇਰਾ ਭਾਣਾ ਮੀਠਾ ਲਾਗੇ,
ਨਾਮ ਪਦਾਰਥ ਨਾਨਕ ਮਾਂਗੇ।
ਇਹ ਸਭ ਕੁਝ ਮੇਰੇ ਪਾਤਸ਼ਾਹ ਦੇ ਹੁਕਮ ਵਿਚ ਹੋ ਰਿਹਾ ਹੈ । ਇਸ ਵਿਚ ਕੋਈ ਦੋਸ਼ੀ ਨਹੀਂ ਹੈ। 1666 ਈ: ਨੂੰ ਸ਼ਾਂਤੀ ਦੇ ਪੰਜ ਗੁਰੂ ਅਰਜਨ ਦੇਵ ਜੀ ਜੋਤੀ-ਜੋਤ ਸਮਾ ਗਏ। ਆਪ ਨੇ ਅਨੇਕਾਂ ਕਸ਼ਟ ਸਹਾਰੇ, ਪਰ ਜ਼ੁਲਮ ਅੱਗ ਸਿਰ ਨਾ ਝੁਕਾਇਆ, ਜਿਸ ਨਾਲ ਸਿੱਖੀ ਦਾ ਬੂਟਾ ਹਰ ਪ੍ਰਫੁੱਲਤ ਹੋਇਆ | ਆਪ ਨੇ ਸ਼ਹੀਦੀ, ਪਾਉਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਨੂੰ ਗੁਰਿਆਈ ਸੌਂਪੀ ।
“ਆਪ ਜੀ ਨੇ ਆਪਣੇ ਜੀਵਨ ਕਾਲ ਵਿਚ ਸਿੱਖਾਂ ਵਿਚ ਰਾਗ ਵਿਦਿਆ ਦਾ ਪ੍ਰਚਾਰ ਸ਼ੁਰੂ ਕੀਤਾ। ਆਪ ਨੇ ਸੰਤੋਖਸਰ ਤੇ ਤਰਨਤਾਰਨ, ਕਰਤਾਰਪੁਰ ਤੇ ਛਹਿਰਾ ਸਾਹਿਬ ਵਸਾਇਆ । ਅਜਨਾਲਾ ਵਿਖੇ ਗੁਰੂ ਕਾ ਬਾਗ ਬਣਵਾਇਆ। ਲਾਹੌਰ ਵਿਖੇ ਬਉਲੀ ਸਾਹਿਬ ਦੀ ਉਸਾਰੀ ਕਰਵਾਈ।
ਆਪ ਨੇ ਵੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ, ਜਿਵੇਂ ਸ਼ਬਦ ਹਜ਼ਾਰੇ, ਸੁਖਮਨੀ ਸ਼ਾਹਿਬ, ਬਾਵਨੀ ਅੱਖਰੀ, ਫੁਨਹੇ, ਪਹਿਰ, ਸਹਿਜ ਕਿਤੀ, ਸ਼ਲਕ, ਬਾਰਾਂ ਮਾਹ ਅਤੇ ਅੱਠ ਵਾਰਾਂ ਦੀ ਰਚਨਾ ਵੱਖ-ਵੱਖ ਰਾਗਾਂ ਵਿਚ ਕੀਤੀ ਤੇ ਹਰ ਕਈ ਸ਼ਬਦ ਤੇ ਅਸ਼ਟਪਟੀਆਂ ਲਿਖੀਆਂ। ਇਸ ਤਰ੍ਹਾਂ ਗਰੰਥ ਸਾਹਿਬ ਦੀ ਅੱਧੀ ਰਚਨਾ ਗੁਰੂ ਅਰਗਨ ਦੇਵ ਜੀ ਦੀ ਲਿਖੀ ਹੈ । ਸਮੁੱਚੀ ਰਚਨਾ ਦਾ ਵਿਸ਼ਾ ਵਸਤੂ ਉਹੀ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤਾ ਸੀ ।
ਗੁਰੂ ਅਰਜਨ ਦੇਵ ਜੀ ਫੁਰਮਾਂਦੇ ਹਨ ਕਿ ਸੰਤਾਂ ਦੀ ਸੰਗਤ ਵਿਚ ਆਇਆਂ ਮੁਕਤ। ਮਲਦੀ ਹੈ ਪਰ ਸੰਤਾਂ ਦੀ ਨਿੰਦਾ ਕੀਤਿਆਂ ਜਨਮ ਮਰਨ ਦੇ ਗੇੜ ਵਿਚ ਮਨੁਖ ਰਹਿੰਦਾ ਹੈ-
ਸਤ ਸਰਨ ਜੋ ਜਨ ਪਰੋਸੇ ਜਨ ਉੱਧਰ ਹਾਰ ।
ਸੰਤ ਕੀ ਨਿੰਦਾ ਨਾਨਕ ਬਹੁਤ ਬਹੁਤ ਅਵਤਾਰ ।